ਵਰਤਮਾਨ ਸਮੇਂ ਬਹੁਤ ਸਾਰੇ ਸਮਾਜਾਂ ਅੰਦਰ ਜੁਰਮ ਹੋ ਰਹੇ ਹਨ। ਇਸ ਵਾਸਤੇ ਕਿਸੇ ਇਕੱਲੇ-ਦੁਕੱਲੇ ਵਿਅਕਤੀ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਇਹ ਰਾਜ ਸੱਤਾ ਵਜੋਂ ਕੀਤੇ ਜਾਂਦੇ ਕੰਮਾਂ ਦਾ ਪ੍ਰਤੀਕਰਮ ਜਾਂ ਵਿਰੋਧ ਵੀ ਹੋ ਸਕਦਾ ਹੈ। ਚੇਤੇ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਵਿਰੋਧ ਕਰਨ ਵਾਸਤੇ ਕਿਸੇ ਦੂਸਰੇ ਦੇ ਮਨ ਨੂੰ ਠੇਸ ਨਾ ਪਹੁੰਚਾਈ ਜਾਵੇ। ਜੇ ਕੋਈ ਇਹ ਚਾਹੁੰਦਾ ਹੋਵੇ ਕਿ ਦੂਸਰੇ ਉਸ ਦਾ ਸਤਿਕਾਰ ਕਰਨ ਤਾਂ ਪਹਿਲਾਂ ਆਪ ਨੂੰ ਦੂਸਰਿਆਂ ਦਾ ਸਤਿਕਾਰ ਕਰਨਾ ਸਿੱਖਣਾ ਪਵੇਗਾ। ਅਜਿਹਾ ਕਰਨਾ ਬਹੁਤ ਅੌਖਾ ਹੈ, ਪਰ ਇਸ ਤੋਂ ਬਿਨਾਂ ਹੋਰ ਚਾਰਾ ਵੀ ਨਹੀਂ ਹੈ। ਕਿਉਂ ਜੋ ਇਸ ਦੁਨੀਆਂ ਵਿੱਚ ਤੁਸੀਂ ਜੋ ਕਿਸੇ ਨੂੰ ਦੇਵੋਗੇ, ਉਹੀ ਵਾਪਸ ਆਵੇਗਾ। ਇਹ ਬਹੁਤ ਹੀ ਸਾਧਾਰਨ, ਪਰ ਅਨਮੋਲ ਗੁਰ ਹੈ। ਅਜਿਹੇ ਗੁਰ ਜਾਂ ਗੁਣ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਇਨ੍ਹਾਂ ਗੁਣਾਂ ਦੇ ਧਾਰਨੀ ਮਨੁੱਖਾਂ ਸਦਕਾ ਇਹ ਸੰਸਾਰ ਖ਼ੂਬਸੂਰਤ ਦਿਸਣ ਜਾਂ ਹੋਣ ਲੱਗ ਪੈਂਦਾ ਹੈ। ਫਿਰ ਕਿਉਂ ਨਾ ਇਸ ਦੁਨੀਆਂ ਨੂੰ ਖ਼ੂਬਸੂਰਤ ਬਣਾਉਣ ਦੇ ਰਾਹ ਪਿਆ ਜਾਵੇ? ਕਿਸੇ ਵੱਲੋਂ ਆਪਣਿਆਂ ਨਾਲ ਹੀ ਚੁਸਤ ਚਲਾਕੀਆਂ ਕਰਨ ਜਾਂ ਕਿਸੇ ਲਾਲਚਵੱਸ ਬੇਗਾਨਿਆਂ ਦੇ ਸਾਹੀਂ ਜਿਊਣ ਦੇ ਵਰਤਾਰੇ ਨਾਲ ਸਮਾਜ ਅੰਦਰ ਵਿਗਾੜ ਪੈਦਾ ਹੁੰਦੇ ਹਨ ਤੇ ਮਨੁੱਖਾਂ ਦੇ ਮਨਾਂ ਵਿੱਚ ਵਿੱਥਾਂ ਪੈਣ ਲੱਗਦੀਆਂ ਹਨ। ਇਹ ਕਿਸੇ ਵੀ ਸਮਾਜ ਵਾਸਤੇ ਹਾਨੀਕਾਰਕ ਸਾਬਤ ਹੁੰਦਾ ਹੈ। ਕਿਸੇ ਭੈੜੇ ਮਨੁੱਖ ਵਿੱਚ ਵੀ ਕੁਝ ਚੰਗਿਆਈਆਂ ਜ਼ਰੂਰ ਹੁੰਦੀਆਂ ਹਨ। ਇਨ੍ਹਾਂ ਬਾਰੇ ਉਸ ਮਨੁੱਖ ਨੂੰ ਸੁਚੇਤ ਕਰਨਾ ਚਾਹੀਦਾ ਹੈ। ਇਸ ਨਾਲ ਉਹ ਆਪਣੇ ਭੈੜ ਤਿਆਗਣ ਦੀ ਕੋਸ਼ਿਸ਼ ਕਰ ਸਕਦਾ ਹੈ।
ਸਮਾਜ ਵਿੱਚ ਵੱਧ ਰਹੇ ਜੁਰਮ ਬਾਰੇ ਲੇਖਕ ਦਾ ਵਿਚਾਰ ਹੈ...
1. ਇਸ ਵਿੱਚ ਵਿਅਕਤੀ ਦਾ ਕੋਈ ਦੋਸ਼ ਨਹੀ ਹੈ।
2.ਰਾਜ ਸੱਤ ਦੇ ਵਿਰੋਧ ਜਾਂ ਪ੍ਰਤੀਕਰਮ ਸਮਾਜ ਵਿੱਚ ਜੁਰਮਾਂ ਦਾ ਇੱਕ ਵੱਡਾ ਕਾਰਨ ਹੈ
A.1 only
B.2 only
C.both 1 and 2
D.neither 1 and 2
ਲੇਖਕ ਅਨੁਸਾਰ ਕੀ ਸਮਾਜ ਲਈ ਹਾਨੀਕਾਰਕ ਸਿਧ ਹੁੰਦਾ ਹੈ?
1.ਮਨੁਖ ਦੇ ਮਨ ਵਿੱਚ ਪਈਆਂ ਵਿਥਾਂ
2.ਸਮਾਜ ਵਿਚ ਮੌਜੂਦ ਭੈੜੇ ਲੋਕ
A.1 only
B.2 only
C.both 1 and 2
D.neither 1 and 2
ਸਮਾਜ ਵਿੱਚ ਵੱਧ ਰਹੇ ਜੁਰਮ ਬਾਰੇ ਲੇਖਕ ਦਾ ਵਿਚਾਰ ਹੈ...
1. ਇਸ ਵਿੱਚ ਵਿਅਕਤੀ ਦਾ ਕੋਈ ਦੋਸ਼ ਨਹੀ ਹੈ।
2.ਰਾਜ ਸੱਤ ਦੇ ਵਿਰੋਧ ਜਾਂ ਪ੍ਰਤੀਕਰਮ ਸਮਾਜ ਵਿੱਚ ਜੁਰਮਾਂ ਦਾ ਇੱਕ ਵੱਡਾ ਕਾਰਨ ਹੈ
A.1 only
B.2 only
C.both 1 and 2
D.neither 1 and 2
ਲੇਖਕ ਅਨੁਸਾਰ ਕੀ ਸਮਾਜ ਲਈ ਹਾਨੀਕਾਰਕ ਸਿਧ ਹੁੰਦਾ ਹੈ?
1.ਮਨੁਖ ਦੇ ਮਨ ਵਿੱਚ ਪਈਆਂ ਵਿਥਾਂ
2.ਸਮਾਜ ਵਿਚ ਮੌਜੂਦ ਭੈੜੇ ਲੋਕ
A.1 only
B.2 only
C.both 1 and 2
D.neither 1 and 2
No comments:
Post a Comment